ਦੇਖੋ Canada ਦੇ PM ਟਰੂਡੋ ਨੇ ਕਿਵੇਂ ਮਨਾਇਆ ਬੰਦੀ ਛੋੜ ਦਿਵਸ ਤੇ ਦੀਵਾਲੀ, ਤਸਵੀਰਾਂ ਆਈਆਂ ਸਾਹਮਣੇ|OneIndia Punjabi

2023-11-09 2

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨੀਂ ਓਟਾਵਾ 'ਚ ਪਾਰਲੀਮੈਂਟ ਹਿੱਲ 'ਤੇ ਦੀਵਾਲੀ ਦੇ ਇੱਕ ਸਮਾਗਮ 'ਚ ਸ਼ਿਰਕਤ ਕੀਤੀ। ਜਿਸਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ | ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਸ਼ਲ ਮੀਡਿਆ 'ਤੇ ਸਮਾਗਮ ਦੀ ਝਲਕ ਨੂੰ ਸਾਂਝਾ ਕਰਦੇ ਹੋਏ ਲਿਖਿਆ,"ਬੱਸ ਕੁਝ ਹੀ ਦਿਨਾਂ 'ਚ ਦੇਸ਼ ਭਰ 'ਚ ਤੇ ਦੁਨੀਆ ਭਰ ਦੇ ਲੋਕ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਉਣਗੇ। ਦੋਵੇਂ ਜਸ਼ਨ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਤੇ ਆਸ਼ਾਵਾਦ ਬਾਰੇ ਹਨ। ਦੋਵੇਂ ਤੱਥ ਰੌਸ਼ਨੀ ਦਾ ਪ੍ਰਤੀਕ ਹਨ, ਜਿਸਦੀ ਸਾਨੂੰ ਸਭ ਨੂੰ ਵਧੇਰੇ ਲੋੜ ਹੈ।" ਟਰੂਡੋ ਨੇ ਇਸ ਮੌਕੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਅੱਗੇ ਕਿਹਾ,"ਪਾਰਲੀਮੈਂਟ ਹਿੱਲ 'ਤੇ ਕੱਲ੍ਹ ਦੇ ਸਮਾਗਮ ਲਈ ਇਕੱਠੇ ਹੋਏ ਹਰ ਕਿਸੇ ਨੂੰ: ਦੀਵਾਲੀ ਦੀਆਂ ਮੁਬਾਰਕਾਂ! ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ! ਮੈਨੂੰ ਉਮੀਦ ਹੈ ਕਿ ਇਸ ਹਫ਼ਤੇ ਦੇ ਜਸ਼ਨ ਤੁਹਾਡੇ ਲਈ ਆਉਣ ਵਾਲੇ ਸਾਲ ਲਈ ਆਸ਼ਾਵਾਦੀ ਹੋਣਗੇ,"।
.
See how Canada's PM Trudeau celebrated Diwali, pictures came out.
.
.
.
#canadanews #justintrudeau #diwalicelebration
~PR.182~